ਲੁਧਿਆਣਾ:(ਜਸਟਿਸ ਨਿਊਜ਼)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ), ਲੁਧਿਆਣਾ ਵਿਖੇ ਇੰਟਰ-ਮਨੀਸਟਰੀਅਲ ਕਮੇਟੀ ਦੀ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ‘ਤੇ ਸ਼ੁੱਕਰਵਾਰ ਨੂੰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਵਰਕਸ਼ਾਪ ਵਿੱਚ ਡਾ. ਪੀ.ਕੇ. ਮਹੇਰਦਾ ਵਧੀਕ ਸਕੱਤਰ, ਭਾਰਤ ਸਰਕਾਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਸ੍ਰੀਮਤੀ ਐਸ ਰੁਕਮਣੀ, ਸੰਯੁਕਤ ਸਕੱਤਰ (ਮੈਕਨਾਈਜ਼ੇਸ਼ਨ), ਸ਼੍ਰੀ ਏ.ਐਨ. ਮੇਸ਼ਰਾਮ, ਡਿਪਟੀ ਕਮਿਸ਼ਨਰ (ਮੈਕਨਾਈਜ਼ੇਸ਼ਨ), ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਡਾ. ਰਾਜਵੀਰ ਬਰਾੜ, ਡਿਪਟੀ ਡਾਇਰੈਕਟਰ ਜਨਰਲ, ਆਈ.ਸੀ.ਏ.ਆਰ, ਨਵੀਂ ਦਿੱਲੀ, ਡਾ. ਜਸਵੰਤ ਸਿੰਘ ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਡਾ. ਸਤਵੀਰ ਸਿੰਘ ਗੋਸਲ ਵਾਈਸ ਚਾਂਸਲਰ ਪੀ.ਏ.ਯੂ, ਡਾ. ਐਮ.ਐਸ. ਭੁੱਲਰ ਵੱਲੋਂ ਸ਼ਮੂਲੀਅਤ ਕੀਤੀ।
ਇਸ ਵਰਕਸ਼ਾਪ ਦੀ ਸ਼ੁਰੂਆਤ ਕਰਦਿਆਂ ਸ਼੍ਰੀ ਜਗਦੀਸ਼ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ ਇੰਜੀਨੀਅਰ, ਪੰਜਾਬ ਵੱਲੋਂ ਆਏ ਮਹਿਮਾਨਾਂ ਅਤੇ ਕਿਸਾਨਾਂ ਦਾ ਸਵਾਗਤ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਆਏ ਹੋਏ ਉੱਚ ਅਧਿਕਾਰੀਆਂ ਵੱਲੋਂ ਕਿਸਾਨਾਂ ਤੋਂ ਉਹਨਾਂ ਦੇ ਝੋਨੇ ਦੀ ਪਰਾਲੀ ਨੂੰ ਸਾਂਭਣ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਅਤੇ ਆਹਮੋ-ਸਾਹਮਣੇ ਵਿਸਥਾਰਪੂਰਵਕ ਗਰਾਊਂਡ ਜੀਰੋ ਦੇ ਸੁਝਾਅ ਦੇਣ ਲਈ ਕਿਹਾ ਗਿਆ।
ਲੜੀਵਾਰ ਪੂਰੇ ਪੰਜਾਬ ਵਿੱਚੋਂ ਆਏ ਅਗਾਂਹਵਧੂ ਕਿਸਾਨਾਂ ਵੱਲੋਂ ਪੂਰੇ ਉਤਸ਼ਾਹ ਨਾਲ ਆਪਣੇ ਵੱਖੋ-ਵੱਖਰੇ ਪੱਖ ਤੋਂ ਅੱਗ ਨਾਂ ਲਗਾ ਕੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ, ਬੇਲਰ ਰਾਹੀਂ ਖੇਤ ਵਿੱਚੋਂ ਪਰਾਲੀ ਨੂੰ ਬਾਹਰ ਕੱਢ ਕੇ ਪੰਚਾਇਤੀ ਜਮੀਨ ਵਿੱਚ ਜਮਾਂ ਕਰਨ ਬਾਰੇ, ਗਰੁੱਪਾਂ ਰਾਹੀਂ ਮਸ਼ੀਨਾਂ ਦੀਆਂ ਸਬਸਿਡੀਆਂ ਦੇ ਬੈਂਕ ਦੇ ਲੋਨ ਸਬੰਧੀ ਹਦਾਇਤਾਂ ਬਦਲਣ ਬਾਰੇ, ਫੰਡਾਂ ਦੀ ਲੋੜ ਅਨੁਸਾਰ ਸਹੀ ਅਨੁਪਾਤਨ ਆਦਿ ਸੁਝਾਅ ਦਿੱਤੇ ਗਏ।
ਇਸ ਵਰਕਸ਼ਾਪ ਵਿੱਚ ਆਏ ਸੁਝਾਵਾਂ ਦੀ ਡਾ. ਰਾਜਵੀਰ ਬਰਾੜ, ਡਿਪਟੀ ਡਾਇਰੈਕਟਰ ਜਨਰਲ, ਆਈ.ਸੀ.ਏ.ਆਰ. ਨਵੀਂ ਦਿੱਲੀ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਕਿਸਾਨਾਂ ਨੂੰ ਸਰਕਾਰ ਦੇ ਨਾਲ ਮਿਲ ਕੇ ਮਸ਼ੀਨਰੀ ਦੀ ਸਹੀ ਵਰਤੋਂ ਕਰਕੇ ਪਰਾਲੀ ਦੀ ਸਾਂਭ ਸੰਭਾਲ ਕਰਨ ਲਈ ਕਿਹਾ ਗਿਆ।
ਡਾ. ਪੀ. ਕੇ. ਮਹੇਰਦਾ, ਵਧੀਕ ਸਕੱਤਰ, ਭਾਰਤ ਸਰਕਾਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਰਾਜ ਵਿੱਚ ਪਰਾਲੀ ਸਾੜਨ ਦੇ ਘੱਟਦੇ ਰੁਝਾਨ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਰੋਸਾ ਦਿੱਤਾ ਕਿ ਕਿਸਾਨਾਂ ਵੱਲੋਂ ਦਿੱਤੇ ਗਏ ਸੁਝਾਅ ਕੇਂਦਰ ਸਰਕਾਰ ਦੇ ਨਾਲ ਹਾਂ ਪੱਖੀ ਨਤੀਜੇ ਲਈ ਸਾਂਝੇ ਕੀਤੇ ਜਾਣਗੇ। ਇਸ ਵਰਕਸ਼ਾਪ ਵਿੱਚ ਪੰਜਾਬ ਦੇ ਸਾਰੇ ਮੁੱਖ ਖੇਤੀਬਾੜੀ ਅਫਸਰਾਂ ਨੇ ਆਪਣੇ ਜ਼ਿਲ੍ਹੇ ਦੇ ਕਿਸਾਨਾਂ ਅਤੇ ਮਸ਼ੀਨਰੀ ਉਤਪਾਦਕਾ ਦੇ ਨਾਲ ਭਾਗ ਲਿਆ।
ਅੰਤ ਵਿੱਚ ਡਾ.ਜਸਵੰਤ ਸਿੰਘ, ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਵਰਕਸ਼ਾਪ ਵਿੱਚ ਆਏ ਮਹਿਮਾਨਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਸਮਾਗਮ ਦਾ ਸੁਚੱਜਾ ਆਯੋਜਨ ਕਰਨ ਲਈ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਡਾ. ਗੁਰਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
Leave a Reply